National Science Day Based On theme ‘Indigenous Technologies for Viksat Bharat’ Celebrated at Multani Mal Modi College
Patiala: 28 February, 2024
Multani Mal Modi College, Patiala, a college with DBT star status, today celebrated National Science Day to remember Nobel Prize winner Indian Physicist Dr. C.V. Raman and to engage the students to focus on the scientific knowledge traditions and achievements of Indian in the field of science and technology. The National Science Day theme for this year’s celebration reflects a strategic focus to promote public appreciation for science, technology and innovations and accomplishments of Indian scientists to address challenges through home-grown technologies and scientific research. The chief guest in this event was Prof. Surindra Lal, member of Management Committee. The event was inaugurated with lighting the lamp and floral felicitation of the dignitaries. This event was sponsored by National Council for Science and Communication (NCSTC) of Department of science and Technology, Government of India, Department of Biotechnology, Government of India and Punjab State Council for Science and Technology, Chandigarh.
College Principal, Dr. Neeraj Goyal welcomed the Chief Guest, dignitaries and the participating students. He said that India has an immense contribution in the fields of science, technology and innovation. He said that Modi College is committed for development of scientific temperament and observational skills among the students.
Chief guest of the programme Prof Surindra Lal, Member, Managing Committee appreciated the faculty of sciences for organizing an innovative and learning platform for the students.
Dr. Rajeev Sharma, Dean, Physical Sciences discussed the objectives and thrust areas of the event and informed that students from many colleges are participating in various competitions. Dr. Sanjay Kumar, Department of Chemistry, Dr. Kuldeep Kumar, Head of Biotechnology motivated the students to participate with enthusiasm and zeal.
On this day dedicated to Science, Modi College also felicitated seven distinguished doctors and presented them distinguished alumni awards to mark their achievements in their respective fields and for their contributions to the society. Dr. Sunita Sharma, Professor and Head (Retired) Laxmi Bai Dental College, Patiala, Dr. Rajeev Aggarwal, former Professor Orthopedics and President, Patiala Society for Rehabilitation of Physically Handicapped, Dr.Vinod Kapoor, fromer Professor and Head, Department of Maxillofacial surgery, Government Dental College and Hospital, Patiala, Dr. Jatinder Kumar Sadana, Medical Officer, Civil Dispensary, Patiala and founder, Dermatologists Forum, Patiala, Dr.Gurpreet Singh, Assistant Professor (Ex) at PGI, Chandigarh and at present working as Surgical consultant at Patiala Surgical Centre, Dr.Manoj Mathur, Prof and Head, Department of Radio diagnosis, Government Medical College, Patiala and Dr. Geetanjali Arora, Medical Officer in Mata Kaushalya Hospital and founder of Madhu Nursing Home were honoured.
They remembered their memorable days at Modi College and said that this college is the epitome of strength and guiding force for their professional achievements and success stories.
To mark the Science Day various competitions and events were organised. In Science based Quiz competition the first position was won by team of Yashana Goyal, Baljit Singh and Mankirat Singh and second position by Mansi Garg, Rahul Sharma and Amrik Singh from Modi College, Patiala.
In Scientific Rangoli making competition the team of Priya Sharma and Kshamta Garg from Modi College, Patiala stood first and Sunidhi and Dimple Rani from Modi College, Patiala bagged the second position.
In the paper reading competition students presented their papers on ‘AI and Machine learning’, ‘Women in Stem’, ‘Role of Science in sustainable science and ‘Indigenous Technologies in Viksat Bharat’. The first position was won by Noorpreet Kaur and Jasleen Kaur and second position by Ravnoor Kaur and Gurjot Kaur from Modi College, Patiala.
In poster presentation the students depicted the themes of ‘Waste management in daily life’, ‘Space Research in India and ‘Indigenous Technologies in Viksat Bharat. The first position was won by team of Kashish and Sneha Arora from Modi College and the second position by Sandeep Kaur and Amandeep Kaur and Poonam Rani and Piyanchal jointly from Modi College and Government Ranbir College, Sangrur respectively.
In caption contest the first prize was won by Kshitij Sharma from Multani Mal Modi College and Simranjeet Singh and Konika from Government College, Mohali stood second.
In the last innovative project ‘The Best out of Waste’ competition the first position was won by team of Arvinder Kaur and Noorpreet Kaur, Modi College, Patiala and second position was secured by Avni, Chesta and Gunika Singla from Government Ranbir College, Sangrur.
The winners of various competitions were presented with certificates and prizes by the chief guest and principal. The stage was conducted by Dr. Bhanvi Wadhawan.
The vote of thanks was presented by College Registrar Dr. Ashwani Sharma. Prof. Neena Sareen, Prof. Parminder Kaur, Dr. Varun Jain, Dr. Vaneet Kaur, Dr. Santosh Bala, Dr. Harjinder Singh, Dr. Kavita, Dr. Kanandeep, Dr. Pooja, Dr. Chetna Gupta, Dr. Maninder Deep Cheema, Dr. Manish Sharma, Dr. Heena Sachdeva, Dr. Gaganpreet Kaur and Dr. Sanjeev Kumar put special efforts to make this programme successful.
The event concluded with the National Anthem. In this event all staff members and students were present.
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’ ਵਿਸ਼ੇ ‘ਤੇ ਆਧਾਰਿਤ ਰਾਸ਼ਟਰੀ ਵਿਗਿਆਨ ਦਿਵਸ ਆਯੋਜਿਤ
ਪਟਿਆਲਾ: 28 ਫਰਵਰੀ, 2024
ਡੀ.ਬੀ.ਟੀ. ਸਟਾਰ ਦਾ ਦਰਜਾ ਪ੍ਰਾਪਤ ਸਥਾਨਕ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਨੋਬਲ ਪੁਰਸਕਾਰ ਜੇਤੂ ਭਾਰਤੀ ਭੌਤਿਕ ਵਿਗਿਆਨੀ ਡਾ. ਚੰਦਰਸ਼ੇਖਰ ਵੈਂਕਟ ਰਮਨ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਭਾਰਤੀ ਵਿਗਿਆਨਕ ਗਿਆਨ-ਪਰੰਪਰਾਵਾਂ ਅਤੇ ਪ੍ਰਾਪਤੀਆਂ ਨਾਲ ਜੋੜਨ ਲਈ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਰਾਸ਼ਟਰੀ ਵਿਗਿਆਨ ਦਿਵਸ ਦੇ ਥੀਮ ‘ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’ ਉਪਰ ਅਧਾਰਿਤ ਸੀ ਜੋ ਕਿ ਵਿਗਿਆਨ, ਤਕਨਾਲੋਜੀ ਅਤੇ ਵਿਗਿਆਨਕ ਖੋਜ ਦੇ ਖੇਤਰਾਂ ਵਿੱਚ ਭਾਰਤੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਨੂੰ ਜਨਤਕ ਪਲੇਟਫਾਰਮਾਂ ਤੇ ਪਾਪੂਲਰ ਕਰਨ ਲਈ ਇੱਕ ਸੰਕਲਪ ਦੀ ਪੂਰਤੀ ਵੱਲ ਸੇਧਿਤ ਹੈ ਜਿਸ ਨਾਲ ਭਾਰਤੀ ਤਕਨੀਕਾਂ ਅਤੇ ਵਿਗਿਆਨਕ ਖੋਜਾਂ ਵਿਸ਼ਵ ਚੁਣੌਤੀਆਂ ਦਾ ਹੱਲ ਕਰਨ ਦੇ ਸਮਰੱਥ ਹੋ ਸਕਣ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਸ਼ਾਮਿਲ ਹੋਏ। ਇਸ ਸਮਾਗਮ ਦਾ ਆਗਾਜ਼ ਸ਼ਮਾਂ ਰੌਸ਼ਨ ਕਰਕੇ ਅਤੇ ਪਤਵੰਤੇ ਸੱਜਣਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ। ਇਹ ਸਮਾਗਮ ਰਾਸ਼ਟਰੀ ਵਿਗਿਆਨ ਅਤੇ ਪ੍ਰਯੋਦਕੀ ਸੰਚਾਰ ਪਰੀਸ਼ਦ, ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ, ਡਿਪਾਰਟਮੈਂਟ ਆਫ਼ ਬਾਇਓ ਟੈਕਨਾਲੋਜੀ, ਭਾਰਤ ਸਰਕਾਰ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਵੱਲੋਂ ਸਪਾਂਸਰ ਕੀਤਾ ਗਿਆ ਸੀ।
ਕਾਲਜ ਪ੍ਰਿੰਸੀਪਲ ਡਾ.ਨੀਰਜ ਗੋਇਲ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਵਿਗਿਆਨ, ਤਕਨਾਲੋਜੀ ਅਤੇ ਖੋਜ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਕਾਲਜ ਆਪਣੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨ ਅਤੇ ਉਨ੍ਹਾਂ ਦੀਆਂ ਖੋਜ ਪਰਵਿਰਤੀਆਂ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਸੁਰਿੰਦਰ ਲਾਲ, ਮੈਂਬਰ, ਮੈਨੇਜਿੰਗ ਕਮੇਟੀ ਨੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੋੜਨ ਲਈ ਕਰਵਾਏ ਇਸ ਪ੍ਰੋਗਰਾਮ ਲਈ ਸਾਇੰਸ ਫੈਕਲਟੀ ਦੀ ਸ਼ਲਾਘਾ ਕੀਤੀ।
ਡਾ. ਰਾਜੀਵ ਸ਼ਰਮਾ, ਡੀਨ, ਭੌਤਿਕ ਵਿਗਿਆਨਾਂ ਨੇ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਸਬੰਧਿਤ ਮੁਕਾਬਲਿਆਂ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਇਸ ਵਿੱਚ ਬਹੁਤ ਸਾਰੇ ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਮੌਕੇ ਤੇ ਡਾ. ਸੰਜੇ ਕੁਮਾਰ, ਡਾ. ਕੁਲਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਵਿਗਿਆਨਿਕ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿੱਚ ਸਟੇਜ ਪ੍ਰਬੰਧਨ ਦੀ ਭੂਮਿਕਾ ਡਾ. ਭਾਨਵੀ ਵਾਧਵਨ ਨੇ ਨਿਭਾਈ।
ਵਿਗਿਆਨ ਨੂੰ ਸਮਰਪਿਤ ਇਸ ਦਿਨ ਨੂੰ ਯਾਦਗਾਰੀ ਬਣਾਉਂਦਿਆਂ ਮੋਦੀ ਕਾਲਜ ਨੇ ਸੱਤ ਨਾਮਵਰ ਡਾਕਟਰਾਂ ਨੂੰ ਉਹਨਾਂ ਦੇ ਸਬੰਧਤ ਖੇਤਰਾਂ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਉਹਨਾਂ ਦੇ ਅਣਮੁੱਲੇ ਯੋਗਦਾਨ ਲਈ ਵਿਸ਼ੇਸ਼ ਐਲੂਮਨੀ ਪੁਰਸਕਾਰ ਵੀ ਪ੍ਰਦਾਨ ਕੀਤੇ। ਇਹਨਾਂ ਵਿੱਚ ਡਾ. ਸੁਨੀਤਾ ਸ਼ਰਮਾ, ਪ੍ਰੋਫੈਸਰ ਅਤੇ ਮੁਖੀ (ਸੇਵਾਮੁਕਤ) ਲਕਸ਼ਮੀ ਬਾਈ ਡੈਂਟਲ ਕਾਲਜ, ਪਟਿਆਲਾ, ਡਾ. ਰਾਜੀਵ ਅਗਰਵਾਲ, ਸਾਬਕਾ ਪ੍ਰੋਫ਼ੈਸਰ ਆਰਥੋਪੈਡਿਕਸ ਅਤੇ ਪ੍ਰਧਾਨ, ਪਟਿਆਲਾ ਸੋਸਾਇਟੀ ਫ਼ਾਰ ਰੀਹੈਬਲੀਟੇਸ਼ਨ ਆਫ਼ ਫਿਜ਼ੀਕਲ ਹੈਂਡੀਕੈਪਡ, ਡਾ. ਵਿਨੋਦ ਕਪੂਰ, ਪ੍ਰੋਫ਼ੈਸਰ ਅਤੇ ਮੁਖੀ, ਮੈਕਸੀਲੋਫੈਸ਼ੀਅਲ ਵਿਭਾਗ ਸਰਜਰੀ, ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ, ਪਟਿਆਲਾ, ਡਾ.ਜਤਿੰਦਰ ਕੁਮਾਰ ਸਦਾਨਾ, ਮੈਡੀਕਲ ਅਫਸਰ, ਸਿਵਲ ਡਿਸਪੈਂਸਰੀ, ਪਟਿਆਲਾ ਅਤੇ ਸੰਸਥਾਪਕ, ਡਰਮਾਟੋਲੋਜਿਸਟ ਫੋਰਮ, ਪਟਿਆਲਾ, ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਸਾਬਕਾ) ਪੀ.ਜੀ.ਆਈ., ਚੰਡੀਗੜ੍ਹ ਅਤੇ ਇਸ ਸਮੇਂ ਪਟਿਆਲਾ ਸਰਜੀਕਲ ਸੈਂਟਰ ਵਿਖੇ ਸਰਜੀਕਲ ਸਲਾਹਕਾਰ ਵੱਜੋਂ ਤੈਨਾਤ, ਡਾ. ਮਨੋਜ ਮਾਥੁਰ, ਪ੍ਰੋਫੈਸਰ ਅਤੇ ਮੁਖੀ, ਰੇਡੀਓ ਡਾਇਗਨੋਸਿਸ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਡਾ. ਗੀਤਾਂਜਲੀ ਅਰੋੜਾ, ਮਾਤਾ ਕੌਸ਼ੱਲਿਆ ਹਸਪਤਾਲ ਵਿਚ ਮੈਡੀਕਲ ਅਫਸਰ ਅਤੇ ਮਧੂ ਨਰਸਿੰਗ ਹੋਮ ਦੇ ਸੰਸਥਾਪਕ ਸ਼ਾਮਿਲ ਹਨ।
ਉਨ੍ਹਾਂ ਮੋਦੀ ਕਾਲਜ ਵਿੱਚ ਆਪਣੇ ਯਾਦਗਾਰੀ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਕਾਲਜ ਉਨ੍ਹਾਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਅਤੇ ਸਫਲਤਾ ਦੀਆਂ ਕਹਾਣੀਆਂ ਪਿੱਛੇ ਕੰਮ ਕਰਦੀ ਅਦ੍ਰਿਸ਼ ਸ਼ਕਤੀ ਹੈ ਜਿਸ ਤੇ ਉਹਨਾਂ ਨੂੰ ਸਦਾ ਮਾਣ ਰਹੇਗਾ।
ਇਸ ਮੌਕੇ ਤੇ ਵਿਗਿਆਨ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਮੁਕਾਬਲਿਆਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ।ਵਿਗਿਆਨ ਆਧਾਰਿਤ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਮੁਲਤਾਨੀ ਮੱਲ ਮੋਦੀ ਕਾਲਜ ਦੀ ਯਾਸ਼ਨਾ ਗੋਇਲ, ਬਲਜੀਤ ਸਿੰਘ ਅਤੇ ਮਨਕੀਰਤ ਸਿੰਘ ਦੀ ਟੀਮ ਨੇ ਹਾਸਲ ਕੀਤਾ ਅਤੇ ਦੂਜਾ ਸਥਾਨ ਮੁਲਤਾਨੀ ਮੱਲ ਮੋਦੀ ਕਾਲਜ ਦੀ ਹੀ ਮਾਨਸੀ ਗਰਗ, ਰਾਹੁਲ ਸ਼ਰਮਾ ਅਤੇ ਅਮਰੀਕ ਸਿੰਘ ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਦੀ ਕਾਰਗੁਜ਼ਾਰੀ ਡਾ. ਕਵਿਤਾ, ਡਾ. ਹਰਜਿੰਦਰ ਸਿੰਘ, ਡਾ.ਅਕਸ਼ਿਤਾ ਧਾਲੀਵਾਲ ਅਤੇ ਡਾ.ਕਰਨਦੀਪ ਨੇ ਸੰਚਾਰੂ ਰੂਪ ਨਾਲ ਚਲਾਈ।
ਵਿਗਿਆਨਕ ਰੰਗੋਲੀ ਮੇਕਿੰਗ ਮੁਕਾਬਲੇ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਦੀ ਪ੍ਰਿਆ ਸ਼ਰਮਾ ਅਤੇ ਕਸ਼ਿਮਤਾ ਗਰਗ ਦੀ ਟੀਮ ਨੇ ਪਹਿਲਾ ਅਤੇ ਸੁਨਿਧੀ ਅਤੇ ਡਿੰਪਲ ਰਾਣੀ, ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਜੱਜ ਡਾ.ਨੀਨਾ ਸਰੀਨ, ਮੁਖੀ, ਕਾਮਰਸ ਵਿਭਾਗ ਅਤੇ ਪ੍ਰੋ. ਪਰਮਿੰਦਰ ਕੌਰ, ਕਾਮਰਸ ਵਿਭਾਗ ਸਨ।
ਪੇਪਰ ਰੀਡਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ‘ਏ ਆਈ ਐਂਡ ਮਸ਼ੀਨ ਲਰਨਿੰਗ’, ‘ਵੂਮੈਨ ਇਨ ਸਟੈਮ’, ‘ਸਸਟੇਨੇਬਲ ਸਾਇੰਸ ਵਿੱਚ ਵਿਗਿਆਨ ਦੀ ਭੂਮਿਕਾ’ ਅਤੇ ‘ਵਿਕਸਤ ਭਾਰਤ ਵਿੱਚ ਸਵਦੇਸ਼ੀ ਤਕਨਾਲੋਜੀ’ ਵਿਸ਼ੇ ‘ਤੇ ਆਪਣੇ ਪੇਪਰ ਪੇਸ਼ ਕੀਤੇ। ਮੁਲਤਾਨੀ ਮੱਲ ਮੋਦੀ ਕਾਲਜ ਦੀ ਨੂਰਪ੍ਰੀਤ ਕੌਰ ਤੇ ਜਸਲੀਨ ਕੌਰ ਨੇ ਪਹਿਲਾ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਰਵਨੂਰ ਕੌਰ ਤੇ ਗੁਰਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਸਮਾਗਮ ਦੇ ਜੱਜ ਡਾ. ਵਨੀਤ ਕੌਰ, ਮੁਖੀ ਅੰਗਰੇਜ਼ੀ ਵਿਭਾਗ ਅਤੇ ਡਾ. ਮਨਿੰਦਰ ਦੀਪ ਚੀਮਾ, ਅਰਥ ਸ਼ਾਸਤਰ ਵਿਭਾਗ ਸਨ।
ਪੋਸਟਰ ਪੇਸ਼ਕਾਰੀ ਵਿੱਚ ਵਿਦਿਆਰਥੀਆਂ ਨੇ ‘ਰੋਜ਼ਾਨਾ ਜੀਵਨ ਵਿੱਚ ਰਹਿੰਦ-ਖੂੰਹਦ ਪ੍ਰਬੰਧਨ’, ‘ਭਾਰਤ ਵਿੱਚ ਪੁਲਾੜ ਖੋਜ’ ਅਤੇ ‘ਵਿਕਸਤ ਭਾਰਤ ਵਿੱਚ ਸਵਦੇਸ਼ੀ ਤਕਨਾਲੋਜੀ’ ਦੇ ਥੀਮ ਨੂੰ ਦਰਸਾਇਆ। ਪਹਿਲਾ ਸਥਾਨ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਤੋਂ ਕਸ਼ਿਸ਼ ਅਤੇ ਸਨੇਹਾ ਅਰੋੜਾ ਦੀ ਟੀਮ ਨੇ ਅਤੇ ਦੂਜਾ ਸਥਾਨ ਮੋਦੀ ਕਾਲਜ, ਪਟਿਆਲਾ ਅਤੇ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੀ ਸੰਦੀਪ ਕੌਰ ਅਤੇ ਅਮਨਦੀਪ ਕੌਰ ਅਤੇ ਪੂਨਮ ਰਾਣੀ ਅਤੇ ਪਿਆਂਚਲ ਦੀ ਟੀਮ ਨੇ ਸਾਂਝੇ ਤੌਰ ‘ਤੇ ਹਾਸਲ ਕੀਤਾ। ਇਸ ਮੁਕਾਬਲੇ ਦੇ ਜੱਜ ਕ੍ਰਮਵਾਰ ਡਾ. ਪੂਜਾ, ਡਾ. ਮਨਿੰਦਰ, ਡਾ. ਸੰਜੀਵ ਅਤੇ ਡਾ. ਟੀਨਾ ਪਾਠਕ ਸਨ।
ਕੈਪਸ਼ਨ ਮੁਕਾਬਲੇ ਵਿੱਚ ਪਹਿਲਾ ਇਨਾਮ ਮੁਲਤਾਨੀ ਮੱਲ ਮੋਦੀ ਕਾਲਜ ਦੇ ਸ਼ਿਤਿਜ ਸ਼ਰਮਾ ਨੇ ਜਿੱਤਿਆ ਅਤੇ ਸਰਕਾਰੀ ਕਾਲਜ ਮੁਹਾਲੀ ਤੋਂ ਸਿਮਰਨਜੀਤ ਸਿੰਘ ਅਤੇ ਕੋਨਿਕਾ ਦੂਜੇ ਸਥਾਨ ‘ਤੇ ਰਹੀ।ਇਸ ਮੁਕਾਬਲੇ ਦੇ ਜੱਜ ਡਾ. ਸੰਤੋਸ਼ ਬਾਲਾ ਅਤੇ ਡਾ.ਚੇਤਨਾ ਸ਼ਰਮਾ ਸਨ।
ਇੱਕ ਨਿਵੇਕਲੇ ਪ੍ਰੋਜੈਕਟ ਮੁਕਾਬਲੇ ‘ਦ ਬੈਸਟ ਆਊਟ ਆਫ ਵੇਸਟ’ ਮੁਕਾਬਲੇ ਵਿੱਚ ਪਹਿਲਾ ਸਥਾਨ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਅਰਵਿੰਦਰ ਕੌਰ ਅਤੇ ਨੂਰਪ੍ਰੀਤ ਕੌਰ ਦੀ ਟੀਮ ਨੇ ਜਿੱਤਿਆ ਅਤੇ ਦੂਜਾ ਸਥਾਨ ਸਰਕਾਰੀ ਰਣਬੀਰ ਕਾਲਜ. ਸੰਗਰੂਰ ਦੀ ਅਵਨੀ, ਚੇਸ਼ਟਾ ਅਤੇ ਗੁਣਿਕਾ ਸਿੰਗਲਾ ਨੇ ਹਾਸਲ ਕੀਤਾ।ਇਸ ਸਮਾਗਮ ਵਿੱਚ ਜੱਜ ਡਾ. ਮਨੀਸ਼ ਸ਼ਰਮਾ ਅਤੇ ਡਾ. ਚੇਤਨਾ ਗੁਪਤਾ ਸਨ
ਪ੍ਰੋਗਰਾਮ ਦੀ ਸਮਾਪਤੀ ਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਵੱਲੋਂ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਇਸ ਸਮਾਗਮ ਦੀ ਸਫ਼ਲਤਾ ਵਿੱਚ ਡਾ. ਵਰੁਣ ਜੈਣ, ਡਾ. ਗਗਨਪ੍ਰੀਤ ਕੌਰ, ਡਾ. ਸੰਜੀਵ ਕੁਮਾਰ ਅਤੇ ਹੋਰ ਸਾਇੰਸ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।